.

Dupatta Tera Satrang Da Lyrics

ਹੋਏ! ਹੋਏ! ਹੋਏ ਹੋਏ! ਹੋਏ!

ਮੋਢੇ ਤੋਂ ਤਿਲਕਦਾ ਜਾਵੇ
ਸਤਾਰਾਂ ਵਲ ਖਾਵੇ

ਦੁਪੱਟਾ ਤੇਰਾ ਸਤ ਰੰਗ ਦਾ........

ਚੋਬਰਾ ਨੂੰ ਬੜਾ ਤੜਫਾਵੇ

ਤੇ ਸੀਨੇ ਅਗ ਲਾਵੇ

ਦੁਪੱਟਾ ਤੇਰਾ ਸਤ ਰੰਗ ਦਾ.........

ਸਖੀਆਂ ਚੱ ਰਹਿਨੀ ਏਂ ਤੂੰ ਰਾਣੀ ਬਣ ਕੇ

ਸ਼ੱਥ ਵਿਚੋਂ ਲੰਘੇਂ ਪਟਰਾਣੀ ਬਣ ਕੇ

ਪੀਘ ਅੰਬਰਾਂ ਦੇ ਵਿਚ ਇਹ ਪਾਵੇ, ਜਦੋਂ ਲਹਿਰਾਵੇ?

ਦੁਪੱਟਾ ਤੇਰਾ ਸਤ ਰੰਗ ਦਾ..............

ਕਹਿੰਦੇ ਨੇ ਜਵਾਨੀ ਹੁੰਦੀ ਭੁਖੀ ਪਿਆਰ ਦੀ
ਤਾਂਘ ਇਹਨੂੰ ਸਦਾ ਰਹੇ ਦਿਲਦਾਰ ਦੀ- 2

ਸਜਣਾ ਨੂੰ ਪਿਆ ਇਹ ਬੁਲਾਵੇ, ਨਾ ਭੋਰਾ ਇਹ ਸ਼ਰਮਾਵੇ

ਦੁਪੱਟਾ ਤੇਰਾ ਸਤ ਰੰਗ ਦਾ..................

ਦਾਣਾ ਦਾਣਾ ਦਾਣਾ

ਦੁਪਟਿਆ ਸਚ ਦਸ ਵੇ, ਮੈਂ ਕਿਹੜੇ ਪਿੰਡ ਮੁਕਲਾਵੇ ਜਾਣਾ?

ਹਿਰਨਾਂ ਨੇ ਤੋਰ ਹੁਦਾਰੀ ਤੈਥੋਂ ਮੰਗੀ

ਮਾਪਿਆਂ ਦੀ ਜਾਨ ਨੀਂ ਤੂੰ ਸੂਲੀ ਉਤੇ ਟੰਗੀ
ਕਿਤੇ ਚੰਨ ਨਾ ਕੋਈ ਨਵਾਂ ਈ ਚੜਾਵੇ, ਕਸੂਤਾ ਜੱਭ ਪਾਵੇ

ਦੁਪੱਟਾ ਤੇਰਾ ਸਤ ਰੰਗ ਦਾ................

ਸੰਧੂ ਦੇਖ ਹੋਇਆ ਨੀ ਸਦਾਈ ਫਿਰਦਾ

ਫੋਟੋ ਤੇਰੀ ਬਟੂਵੇ ਵਿਚ ਪਾਈ ਫਿਰਦਾ

ਗੀਤ ਤੇਰੇ ਹੀ ਦੁਪੱਟੇ ਦੇ ਉਹ ਗਾਵੇ

ਨੀਂ ਜਿੰਦ ਤੜਪਾਵੇ

ਦੁਪੱਟਾ ਤੇਰਾ ਸਤ ਰੰਗ ਦਾ

ਸੋਹਣੀਏ ਦੁਪੱਟਾ ਤੇਰਾ ਸਤ ਰੰਗ ਦਾ

ਹੀਰਏ ਦੁਪੱਟਾ ਤੇਰਾ ਸਤ ਰੰਗ ਦਾ
Report lyrics